Singh the Season of Changes.

The World around us is so obvious !
but Think About it.

ਓਲ੍ਹਾ ਚੋਲ੍ਹਾ

ਲੋਕੀ ਕਿਹੰਦੇ ਦੁਨਿਯਾ ਬੰਦੇ ਦਾ ਪਾਰਸ਼ਾਵਾਂ ਹੈ
ਰੋਗ ਮਿਟਣ ਤੇ ਖੁਸ਼ ਹੋਣਾ ਤੇ ਰੋਗ ਲਗਣ ਤੇ ਲਬਣਾ ਕੋਈ ਸਹਾਰਾ ਹੈ
ਜਦੋਂ ਸਾਹ ਚੱਲੇ ਰੱਬ ਦਾ ਸ਼ੁਕਰ ਹਜ਼ਾਰਾਂ ਹੈ
ਤੇ ਸਾਹ ਮੁਕਣ ਦਾ ਕਿ ਡਰ, ਲੈ ਕੇ ਤੁਰਨਾ ਨਾਲ ਜੋ ਯਾਦਾਂ ਹੈ
ਓਹਨਾ ਨੇ ਹੀ ਸਮਾਂ ਗੁਜ਼ਾਰ ਦੇਣਾ, ੮੪ ਲਖ ਜੁਨਾਂ ਤਾਂ ਬਸ ਬਹਾਨਾ ਹੈ
ਤਕਦੀਰ ਨੂ ਓ ਯਾਦ ਸੀ, ਓਹਨੇ ਵੇਖੇਯਾ ਆ ਸੁਪਣਾ ਸੁਹਾਣਾ ਸੀ
ਤੁਰੇਆ ਓ ਜਾਂਦਾ, ਊਡਿਯਾ ਓ ਜਾਂਦਾ, ਕਰਦਾ ਗੱਲਾਂ ਨਾਲ ਹਵਾਵਾਂ ਸੀ
ਇਕ ਏਹ੍ਸਾਸ ਹਿਜਰ ਦਾ ਸੀ ਕੋਲ ਓਹਦੇ
ਮੁਹਾਜਿਰ ਸੀ ਓ, ਰੱਬੀ ਬੰਦਿਸ਼ਾਂ ਨੂ ਸਮਝ ਨਾ ਸਕੇਯਾ
ਤੇ ਮੰਦਰਾਂ, ਮਸੀਤਾਂ ਵਿਚ ਮੰਗਦਾ ਓ ਦੁਵਵਾਂ ਸੀ
ਕੈਸੀ ਹੈ ਏ ਦੁਨਿਯਾ, ਕਿਹੋ ਜਹੇ ਖੇਡ ਨੇ ਇਹਦੇ,
ਪਹੇਲੀਆਂ ਬੁਝੌਂਦਾ, ਓ ਫੁਟਕਲਾਂ ਨੂ ਸਹਾਰਦਾ ਸੀ
ਇਕ ਰੋਜ਼ ਬੂਤਪਰਸਤ ਨੂ ਜਾ ਪੁਛੇਯਾ

ਕਿ ਰਬ ਨੂ ਮਿਲਣ ਦਾ ਰਾਹ, ਏ ਮੂਰਤ, ਏ ਪਹਾੜਾਂ ਸੀ
ਧਰ੍ਮੀ ਪੁਰਖ ਕਿਹੰਦਾ, ਮੈ ਆਪ ਖੁਦਾ ਦਾ ਮੂਣ੍ਕੀਰ
ਖੁਦਾ ਦੀ ਰਿਹ ਨੁਮਾਇਸ਼ ਨੂ ਕਦੀ ਨਹੀ ਨਿਤਾਰਦਾ ਸੀ
ਲਬਣਾ ਤੇ ਮੰਨਣਾ ਜਦੋਂ ਦਾ ਛੱਡੇਯਾ,
ਮੇਰੀ ਮਾਂ ਦਾ ਕਮ ਮੈਨੂ ਰਬ ਵਾਰੇ ਚਿਤਾਰਨਾ ਸੀ
ਓਸ ਮਾਂ ਦੇ ਕਿੱਤੇ ਲਾਡ ਨੇ ਓ ਦਰੇਆ ਬਹਾਏਆ
ਰਬ ਹੋਵੇ ਭਾਵੇਂ ਨਾ ਹੋਵੇ
ਮਾਂ ਦੇ ਕਹੇ ਨੇ ਜਿਗਰ ਤੇ ਓ ਵੱਟ ਚਢਾਯਾ
ਹੁਣ ਤਾਂ ਰਬ ਵੀ ਦਿਸਦਾ, ਤੇ ਓਹਦਾ ਵਜੂਦ ਵੀ ਨਿਭਦਾ
ਏ ਮੂਰਤ ਮੇਰੀ ਮਾਂ ਦੀ ਮਿੱਠੀ ਯਾਦ ਦਾ ਭੰਡਾਰਾ ਹੈ

ਤੇ ਰਬ ਨੂ ਵਿਸਰਨਾ, ਮਾਂ ਨੂ ਵਿਸਰ ਜਾਣਾ ਹੈ
ਇਹਨਾ ਸੁਣ ਕੇ ਓ ਫਿਰ ਤੁਰ ਚਲੇਯਾ
ਇਕ ਹੋਰ ਰਾਜ਼ ਓ ਲੈ ਚਲੇਯਾ
ਰਬ ਤੋਂ ਦੂਰ ਕੋਈ ਨਹੀਂ
ਸਬ ਨੇ ਰਬ ਨੂ ਕਿਸੀ ਨਾ ਕਿਸੀ ਤਸਵੀਰ ਵਿਚ ਸਮ੍ਭਾਲੇਯਾ ਹੈ
ਕਿਹੋ ਜਹੀ ਓਸਦੀ ਤਕ਼ਦੀਰ ਹੈ, ਜਿਹੜੀ ਸੁਪਣੇਆ ਵਿਚ ਲਾਓਂਦੀ ਵਾਜਾਂ ਹੈ
ਕਿਹੋ ਜਿਹਾ ਰਬ ਦਾ ਸਰੂਪ ਹੈ, ਜਿਹੜਾ ਹਰ ਰੂਪ ਵਿਚ ਵਰਤਦਾ ਹੈ
ਜੋ ਰਬ ਓਹਨੂ ਨਹੀ ਦਿਸਦਾ, ਕੀ ਏ ਓਹਦਾ ਭੁਲੇਖਾ ਹੈ
ਓਹਦੇ ਦੇਖ੍ਣੇ ਲਯੀ ਹੀ ਕੀ, ਲੋਕਾਂ ਦੇ ਵਖ ਵਖ ਭਰੋਸੇਆਂ ਦਾ ਨਜ਼ਾਰਾ ਹੈ
ਬਕਸ਼ ਲਵੀਂ ਜੇ ਹੈ ਵਸਦਾ ਤੂੰ
ਨਾ ਕਹੀਂ, ਇਹਦੇ ਤੋਂ ਵਦ ਵੀ ਤੇਰੇ ਕੋਲ ਸਜਾਵਾਂ ਹੈਂ
ਚਿਤਮਨੀ ਹੋ ਲ਼ੰਘ ਚਲੇਯਾ, ਭਾਵਨਾਵਾਂ ਤੋ ਮੁਕਤ ਓ ਤੁਰ ਚਲੇਯਾ
ਫਿਰ ਏਕ ਵਾਰ ਜੀਣ ਦਾ ਓਹਦੇ ਕੋਲ ਬਹਾਨਾ ਹੈ
ਲੋਕੀ ਕਿਹੰਦੇ ਦੁਨਿਯਾ ਬੰਦੇ ਦਾ ਪਾਰਸ਼ਾਵਾਂ ਹੈ
ਕੀ ਪਰਸ਼ਾਵੇਂ ਵਿਚ ਆਪਣੇ ਆਪ ਨੂ ਨਿਰਮਲ ਵੇਖ ਪੌਣਾ
ਆਹੀ ਦੁਨਿਯਾ ਦਾ ਗੁਝਾ ਖਜ਼ਾਨਾ ਹੈ
ਲੋਕੀ ਕਿਹੰਦੇ ਦੁਨਿਯਾ ਬੰਦੇ ਦਾ ਪਾਰਸ਼ਾਵਾਂ ਹੈ
ਲੋਕੀ ਕਿਹੰਦੇ ਦੁਨਿਯਾ ਬੰਦੇ ਦਾ ਪਾਰਸ਼ਾਵਾਂ ਹੈ

Some Punjabi thoughts, I wanted to write :)

Read it.. Even if you wanted to, PLEASE do NOT steal it !

Keep it Singhing !

Singh (ਸਿੰਘ)
 
 

About Him

My Photo
Singh is an uber basic human, a bird, and a breadth. He writes to the head - above and below it. To learn more about him, keep singhing !

Selective Springs